It is true that a lot many people share medicines on social media and it is beyond the common man's understanding what to take and what not to take. But the real question starts here; Has the common man gone through so much degeneration that he does not even know the basis of any medicine system and how and how much it works? Afterall he has a body and a life, he must think upon these issues before all else. For his health he depends upon other men whose methods and philosophy of healing he does not know! He thinks of a doctor as a technician who would come fix his body for a small price and go away. This approach is not correct. It is not assumable that one would neglect one's body to that extent. Gentlemen who come to Facebook or watch and listen to YouTube videos, are literate, meaning they can read about these systems easily. But they start looking for the medicine of their disease directly from the net. It can be any thing and is usually misleading. They first have to know about the system from which the medicine comes.
It is roughly something like this - Allopathy treats or aims at treating the pathology of the body. Its function is not to restore the health of the human body but to remove a specific defect and make it moving ad hoc. As one patient said that after fever, he went for a check-up to his doctor who told him that one of his heart valves was damaged. He said, "You will have to undergo an operation for this complicated structural damage." He asked, "Should I go for an operation or not? I am scared, I do not want an operation. Is there anything in homeopathy which can treat me without surgery?" This is the allopathic version of his complaint. Homeopathy, on the other hand, treats the malfunctioning of the physical system on the basis of its symptoms. Based on the details of the complaints that the patient provides to the homeopath, the latter gives him a medicine that makes him healthy. If he does not show any pain or has no a symptom of sickness then he is already healthy. If that patient with the heart valve complaint goes to a homeopath, the homeopath will ask him, "How did you know that your heart valve is bad?" He will surely say. "The doctor told me." The homeopath will ask, "Is the valve fixed in your body or in that of the doctor?" The patient would giggle and say, "I don't know, he said so."
The doctor does not tell you about his valve?" Tell me, what is the problem with the bad valve = tell me the symptoms?" He says yes, I have no problem at all, I do all the work as usual. Hunger and sleep are also fine. Just fear and superstition with the doctor's words. is gone." The homeopath prescribes it with cerato for superstition and mimulus for fear. The patient is fine because he does not present any symptoms which indicate fear and superstition and they disappear. Now he himself starts saying that the doctor had put me in reverse cycle, I was going to be disabled for the rest of my life. There is also Ayurveda, a system which considers that all the disorders of the human body are based on three main factors - Pitta, Kapha, Vata. If the balance of these elements is disturbed, then the body becomes ill. So they try to correct their balance by reducing the increased element and increasing the decreased element. Their medicines, like homeopathic medicines, are prepared by mixing herbs and mud chemicals and are always rich in their basic smell and taste. Medicines in Homeopathy are not mixed like Ayurvedic medicines, they are not given raw, they are given in potency which is the best method in the world. The main advantage of these medicines is that they do not have any color, smell or taste. Ayurveda does not treat the patient but corrects the ratio of imaginary elements. Any disease must fit into these elements, otherwise it cannot be cured. He treats confused and weak patients in ways that cannot be described here. Yes, if a patient with a heart valve seeks medicine from this system, he may not be able to find it because he has the defect of kapha (cough phlegm), pitta (heat) or vata (wind). He does not tell any trouble. This system will not be able to give him any relief, it will not even be able to remove his fear and superstition because it believes that even Hakeem Luqman did not have the cure for fear and superstition.
With such basic information, every person will be able to decide for himself which one is right and which one is wrong among the thousands of Veed Hakims who come on YouTube.
ਪੰਜਾਬੀ ਅਨੁਵਾਦ
ਕਿੰਨੇ ਹੀ ਲੋਕ ਦਵਾਈਆਂ ਬਾਰੇ ਦੱਸਦੇ ਹਨ ਤੇ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ ਕਿ ਕੀ ਲਵੇ ਕੀ ਨਾ ਲਵੇ। ਬੱਸ ਅਸਲ ਸਵਾਲ ਇਥੋਂ ਹੀ ਸ਼ੁਰੂ ਹੁੰਦਾ ਹੈ। ਕੀ ਆਮ ਆਦਮੀ ਇੰਨਾ ਗਿਆ ਗੁਜ਼ਰਿਆ ਹੈ ਕਿ ਉਸ ਨੂੰ ਇਹ ਵੀ ਪਤਾ ਨਹੀਂ ਕਿ ਕਿਸ ਦਵਾ ਸਿਸਟਮ ਦਾ ਕੀ ਬੇਸ=ਆਧਾਰ ਹੈ ਤੇ ਉਹ ਕਿਵੇਂ ਤੇ ਕਿੰਨਾ ਕੁ ਕੰਮ ਕਰਦੀ ਹੈ? ਡਾਕਟਰ ਨੂੰ ਤਾਂ ਦੁਨੀਆਂ ਮਿਸਤਰੀ ਹੀ ਸਮਝਦੀ ਹੈ ਚਾਰ ਆਨੇ ਦਵੋ ਤੇ ਸ਼ਰੀਰ ਸੈਟ ਕਰਵਾ ਲਵੋ। ਇਹ ਐਪਰੋਚ ਸਹੀ ਨਹੀਂ ਅਤੇ ਇਸ ਲਈ ਸਹੀ ਨਹੀਂ ਕਿ ਆਪਣੇ ਸ਼ਰੀਰ ਲਈ ਅਣਗਹਿਲੀ ਵਾਲੀ ਹੈ। ਫੇਸ ਬੁਕ ਤੇ ਜੋ ਸਜਣ ਆਉਂਦੇ ਹਨ ਪੜ੍ਹੇ ਲਿਖੇ ਹਨ ਉਹ ਇਹ ਸਭ ਕੁਝ ਪੜ੍ਹ ਸਕਦੇ ਹਨ। ਪਰ ਇਹ ਵੀਰ ਭੈਣ ਨੈਟ ਤੋਂ ਸਿੱਧਾ ਬੀਮਾਰੀ ਦੀ ਦਵਾਈ ਲਭਣ ਲਗ ਜਾਂਦੇ ਹਨ ਜੋ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਤੇ ਆਮ ਤੌਰ ਤੇ ਰਾਹ ਭਟਕਾਊ ਹੁੰਦੀ ਹੈ। ਉਨ੍ਹਾਂ ਨੂੰ ਪਹਿਲਾਂ ਉਸ ਪ੍ਰਣਾਲੀ ਬਾਰੇ ਜਾਣਨਾ ਬਣਦਾ ਹੈ ਜਿਸ ਪ੍ਰਣਾਲੀ ਵਿਚੋਂ ਦਵਾ ਆਉਂਦੀ ਹੈ।
ਇਹ ਮੋਟੇ ਤੌਰ ਤੇ ਕੁਝ ਇਸ ਤਰ੍ਹਾਂ ਹੈ- ਐਲੋਪੈਥੀ ਸ਼ਰੀਰ ਦੀ ਪੈਥੋਲੋਜੀ ਭਾਵ ਵਿਗਾੜ ਨੂੰ ਮੁੱਖ ਰੱਖ ਕੇ ਦਵਾ ਦਿੰਦੀ ਹੈ ਜਾਂ ਇਲਾਜ਼ ਕਰਦੀ ਹੈ। ਇਸ ਦਾ ਕੰਮ ਸਰੀਰ ਨੂੰ ਸਿਹਤਯਾਫਤਾ ਕਰਨਾ ਨਹੀਂ ਸਗੋਂ ਇਕ ਖਾਸ ਨੁਕਸ ਨੂੰ ਦੂਰ ਕਰ ਕੇ ਇਸ ਨੂੰ ਚਲਦਾ ਰੱਖਣਾ ਹੈ। ਜਿਵੇਂ ਇਕ ਮਰੀਜ਼ ਕਹਿੰਦਾ ਹੈ ਕਿ ਬੁਖਾਰ ਤੋਂ ਬਾਦ ਮੈਂ ਚੈਕ ਕਰਵਾਉਣ ਗਿਆ ਸੀ। ਡਾਕਟਰ ਨੇ ਕਿਹਾ ਹੈ ਕਿ ਮੇਰੇ ਦਿਲ ਦਾ ਇਕ ਵਾਲਵ ਖਰਾਬ ਹੋ ਗਿਆ ਹੈ। ਉਪਰੇਸ਼ਨ ਕਰਨਾ ਚਾਹੂੰਦੇ ਹਨ, ਕਰਵਾਵਾਂ ਕਿ ਨਾ? ਇਹ ਐਲੋਪੈਥੀ ਦਾ ਪੱਖ ਹੈ। ਹੋਮਿਓਪੈਥੀ ਸਿਸਟਮ ਦੀ ਖਰਾਬੀ ਨੂੰ ਦੂਰ ਕਰਦੀ ਹੈ ਪਰ ਮਰੀਜ਼ ਦੀਆਂ ਅਲਾਮਤਾਂ ਦੇ ਰਾਹੀਂ ਕਰਦੀ ਹੈ। ਜੋ ਤਕਲੀਫਾਂ ਮਰੀਜ਼ ਤਫਸੀਲ ਵਿਚ ਦੱਸਦਾ ਹੈ ਉ੍ਨ੍ਹਾਂ ਦੇ ਆਧਾਰ ਤੇ ਇਕ ਦਵਾ ਹੋਮਿਓਪੈਥ ਦਿੰਦਾ ਹੈ ਜੋ ਉਸ ਨੂੰ ਸਿਹਤਮੰਦ ਕਰਦੀ ਹੈ। ਜੇ ਉਹ ਕੋਈ ਤਕਲੀਫ ਦੱਸਦਾ ਹੀ ਨਹੀਂ ਤਾਂ ਉਹ ਪਹਿਲਾਂ ਹੀ ਸਿਹਤ ਵਾਲਾ ਹੈ। ਜੇ ਉਹ ਦਿਲ ਦੇ ਵਾਲਵ ਵਾਲਾ ਮਰੀਜ਼ ਇਕ ਹੋਮਿਓਪੈਥ ਕੋਲ ਜਾਵੇਗਾ ਤਾਂ ਹੋਮਿਓਪੈਥ ਪੁੱਛੇਗਾ ਕਿ ਕਾਕਾ ਤੈਨੂੰ ਕਿਵੇਂ ਪਤਾ ਲੱਗਾ ਕਿ ਤੇਰੇ ਹਾਰਟ ਦਾ ਵਾਲਵ ਖਰਾਬ ਹੈ? ਉਹ ਨਿਸਚੇ ਹੀ ਕਹੇਗਾ "ਜੀ ਡਾਕਟਰ ਨੇ ਦੱਸਿਆ ਹੈ।" ਹੋਮਿਓਪੈਥ ਪੁੱਛੇਗਾ, "ਕਾਕਾ ਵਾਲਵ ਤੇਰਾ ਹੈ ਤੇ ਦੱਸਦਾ ਤੈਨੂੰ ਡਾਕਟਰ ਹੈ, ਕੀ ਚੱਕਰ ਹੈ? ਕਿਤੇ ਡਾਕਟਰ ਤੈਨੂੰ ਆਪਣੇ ਵਾਲਵ ਬਾਰੇ ਤਾਂ ਨਹੀਂ ਦੱਸਦਾ?" ਤੂੰ ਦੱਸ ਤੈਨੂੰ ਖਰਾਬ ਵਾਲਵ ਕੀ ਤਕਲੀਫ ਦੇ ਰਿਹਾ ਹੈ ਭਾਵ ਅਲਾਮਤ ਦੱਸ?" ਉਹ ਕਹਿੰਦਾ ਹੈ ਜੀ ਮੈਂਨੂੰ ਤਾਂ ਬਿਲਕੁਲ ਵੀ ਕੋਈ ਤਕਲੀਫ ਨਹੀਂ ਹੈ, ਸਾਰੇ ਕੰਮ ਆਮ ਵਾਂਗ ਕਰਦਾ ਹਾਂ। ਭੁੱਖ ਨੀਂਦ ਵੀ ਸਹੀ ਹੈ। ਬਸ ਡਾਕਟਰ ਦੀਆਂ ਗੱਲਾਂ ਨਾਲ ਡਰ ਤੇ ਵਹਿਮ ਹੋ ਗਿਆ ਹੈ।" ਹੋਮਿਓਪੈਥ ਉਸ ਨੂੰ ਵਹਿਮ ਲਈ ਸਿਰਾਟੋ ਤੇ ਡਰ ਲਈ ਮਿਮੂਲਸ ਦੇ ਕੇ ਤੋਰ ਦਿੰਦਾ ਹੈ। ਮਰੀਜ਼ ਠੀਕ ਤਾਂ ਹੁੰਦਾ ਹੀ ਹੈ ਕਿਉਂਕਿ ਉਹ ਕੋਈ ਅਲਾਮਤ ਨਹੀਂ ਪੇਸ਼ ਕਰਦਾ ਜੋ ਡਰ ਤੇ ਵਹਿਮ ਦੱਸਦਾ ਉਹ ਵੀ ਦੂਰ ਹੋ ਜਾਂਦੇ ਹਨ। ਹੁਣ ਉਹ ਆਪ ਵੀ ਕਹਿਣ ਲਗ ਜਾਂਦਾ ਹੈ ਕਿ ਮੈਨੂੰ ਤਾਂ ਡਾਕਟਰ ਨੇ ਉਲਟੇ ਚੱਕਰਾਂ ਵਿਚ ਪਾ ਦਿੱਤਾ ਸੀ, ਕਰ ਦੇਣਾ ਸੀ ਅਪਾਹਜ ਸਾਰੀ ਉਮਰ ਲਈ।
ਇਕ ਸਿਸਟਮ ਆਯੁਰਵੈਦਿਕ ਵੀ ਹੈ ਜੋ ਸਮਝਦਾ ਹੈ ਕਿ ਮਨੁਖੀ ਸ਼ਰੀਰ ਦੇ ਸਭ ਵਿਕਾਰ ਤਿੰਨ ਮੁਖ ਕਾਰਕਾਂ ਤੇ ਟਿਕੇ ਹਨ- ਪਿੱਤ, ਕਫ, ਵਾਤ। ਜੇ ਇਨ੍ਹਾਂ ਤੱਤਾਂ ਦਾ ਸੰਤੁਲਨ ਵਿਗੜ ਜਾਵੇ ਤਾਂ ਸ਼ਰੀਰ ਬੀਮਾਰ ਹੋ ਜਾਂਦਾ ਹੈ। ਇਸ ਲਈ ਉਹ ਵਧੇ ਤੱਤ ਨੂੰ ਘਟਾ ਕੇ ਤੇ ਘਟੇ ਤੱਤ ਨੂੰ ਵਧਾ ਕੇ ਇਨ੍ਹਾਂ ਦਾ ਸੰਤੁਲਨ ਠੀਕ ਕਰਨ ਦੀ ਕੋਸਿਸ਼ ਕਰਦੇ ਹਨ। ਉਨ੍ਹਾਂ ਦੀਆਂ ਦਵਾਈਆਂ ਹੋਮਿਓਪੈਥਿਕ ਦਵਾਈਆਂ ਵਾਂਗ ਜੜੀਆਂ ਬੂਟੀਆਂ ਤੇ ਮੁਡਲੇ ਰਸਾਇਣਾਂ ਨੂੰ ਘੋਟ ਮਿਲਾ ਕੇ ਤਿਆਰ ਕੀਤੀਆਂ ਹੁੰਦੀਆਂ ਹਨ ਤੇ ਹਮੇਸ਼ਾ ਉਨ੍ਹਾਂ ਦੇ ਮੁਢਲੇ ਗੰਧ ਸਵਾਦ ਨਾਲ ਲਬਰੇਜ਼ ਹੁੰਦੀਆਂ ਹਨ। ਇਹ ਦਵਾਈਆਂ ਮਿਕਸਚਰ ਰੂਪ ਵਿਚ ਦਿੱਤੀਆਂ ਜਾਂਦੀਆਂ ਹਨ ਜੋ ਮਿਹਦੇ ਤੇ ਪਾਚਨ ਪ੍ਰਕ੍ਰਿਆ ਰਾਹੀਂ ਆਮ ਖੁਰਾਕ ਵਾਂਗ ਸ਼ਰੀਰ ਵਿਚ ਹਜ਼ਮ ਹੋ ਕੇ ਖੁਰਾਕ ਦੀ ਤਰ੍ਹਾਂ ਹੀ ਸ਼ਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਦਵਾਵਾਂ ਵਿਚ ਦਵਾਈਆਂ ਵਾਲੀ ਇਹੋ ਗੱਲ ਹੈ ਕਿ ਜੋ ਪੌਦੇ ਪਦਾਰਥ ਆਮ ਖਾਣ ਪੀਣ ਦਾ ਹਿੱਸਾ ਨਹੀਂ ਹੁੰਦੇ ਉਨ੍ਹਾਂ ਨੂੰ ਵਰਤ ਕੇ ਸ਼ਰੀਰ ਵਿਚ ਅਸਰ ਪੈਦਾ ਕੀਤਾ ਜਾਂਦਾ ਹੈ। ਕਿਉਂਕਿ ਇਹ ਕੱਚੀ ਅਵਸਥਾ ਵਿਚ ਸੇਵਨ ਕੀਤੀਆਂ ਜਾਂਦੀਆਂ ਹਨ ਤੇ ਆਪਣੇ ਮੁਢਲੇ ਅਸਰ ਰਾਹੀਂ ਸ਼ਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ ਇਹ ਅਸਲ ਮਾਹਨਿਆਂ ਵਿਚ ਦਵਾ ਦਾ ਦਰਜ਼ਾ ਹਾਸਲ ਨਹੀਂ ਕਰਦੀਆਂ।
ਆਯੁਰਵੇਦਾ ਮਰੀਜ਼ ਦਾ ਇਲਾਜ਼ ਨਹੀਂ ਕਰਦਾ ਸਗੋਂ ਕਾਲਪਨਿਕ ਤੱਤਾਂ ਦਾ ਅਨੁਪਾਤ ਠੀਕ ਕਰਦਾ ਹੈ। ਕੋਈ ਵੀ ਬਿਮਾਰੀ ਇਸ ਨੇ ਇਨ੍ਹਾਂ ਤੱਤਾਂ ਵਿਚ ਫਿੱਟ ਕਰਨੀ ਹੀ ਕਰਨੀ ਹੁੰਦੀ ਹੈ ਨਹੀਂ ਤਾਂ ਇਹ ਇਲਾਜ਼ ਨਹੀਂ ਕਰ ਸਕਦਾ। ਉਲਝੇ ਤੇ ਕਮਜ਼ੋਰ ਮਰੀਜ਼ਾਂ ਦਾ ਇਲਾਜ਼ ਉਹ ਅਜਿਹੇ ਢੰਗਾਂ ਨਾਲ ਕਰਦੇ ਹਨ ਜਿਨ੍ਹਾਂ ਦਾ ਬਿਆਨਕਰ ਸਕਣਾ ਇੱਥੇ ਸੰਭਵ ਨਹੀਂ। ਹਾਂ ਦਿਲ ਦੇ ਵਾਲਵ ਵਾਲਾ ਮਰੀਜ਼ ਜੇ ਇਸ ਸਿਸਟਮ ਵਿਚੋਂ ਦਵਾ ਭਾਲੇ ਤਾਂ ਸ਼ਾਇਦ ਉਹ ਨਹੀਂ ਲਭ ਸਕਦਾ ਕਿਉਂਕਿ ਉਸ ਵਿਚ ਕਫ (ਖਾਂਸੀ ਬਲਗਮ), ਪਿੱਤ (ਗਰਮੀ) ਜਾਂ ਵਾਤ (ਹਵਾ ਵਾਈ) ਆਦਿ ਦਾ ਨੁਕਸ ਤਾਂ ਹੈ ਹੀ ਨਹੀਂ। ਉਹ ਕੋਈ ਤਕਲੀਫ ਤਾਂ ਦੱਸਦਾ ਹੀ ਨਹੀਂ ਹੈ। ਇਹ ਸਿਸਟਮ ਉਸ ਨੂੰ ਕੋਈ ਰਾਹਤ ਨਹੀਂ ਦੇ ਸਕੇਗਾ, ਇਹ ਤਾਂ ਉਸ ਦਾ ਡਰ ਵਹਿਮ ਵੀ ਦੂਰ ਨਹੀਂ ਕਰ ਸਕੇਗਾ ਕਿਉਂਕਿ ਇਹ ਤਾਂ ਵਿਸਵਾਸ਼ ਕਰਦਾ ਹੈ ਕਿ ਡਰ- ਵਹਿਮ ਦਾ ਇਲਾਜ਼ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ।
ਹੋਮਿਓਪੈਥੀ ਵਿਚ ਦਵਾਈਆਂ ਆਯੁਰਵੈਦਿਕ ਦਵਾਈਆਂ ਵਾਂਗ ਮਿਕਸ ਨਹੀਂ ਕੀਤੀਆਂ ਜਾਂਦੀਆਂ, ਕਚੀਆਂ ਨਹੀਂ ਦਿਤੀਆਂ ਜਾਂਦੀਆਂ ਤੇ ਮੁੱਢਲੇ ਅਸਰ ਰਾਹੀਂ ਇਲਾਜ਼ ਨਹੀਂ ਕਰਦੀਆਂ। ਇਹ ਪੋਟੈਂਸੀ ਰੂਪ ਵਿਚ ਦਿੱਤੀਆਂ ਜਾਂਦੀਆਂ ਹਨ ਜੋ ਕਿ ਸੰਸਾਰ ਦਾ ਸਭ ਤੋਂ ਉਤਮ ਢੰਗ ਹੈ। ਇਨਾਂ ਵਿਚ ਦਵਾਇਆਂ ਵਾਲੇ ਲੱਛਣ ਤੇ ਫਾਇਦੇ ਉਤਪੰਨ ਹੋਏ ਹੁੰਦੇ ਹਨ ਤੇ ਦਵਾ ਪਦਾਰਥਾਂ ਦੇ ਰੰਗ, ਗੰਧ ਤੇ ਸਵਾਦ ਅਲੋਪ ਹੋਏ ਹੁੰਦੇ ਹਨ। ਇਸ ਸਿਸਟਮ ਵਿਚ ਪੋਟੈਂਸੀ ਕਰ ਕੇ ਦਵਾਈ ਦੀ ਗੁਣਵੱਤਾ ਤਹਿ ਕੀਤੀ ਜਾਂਦੀ ਹੈ ਤੇ ਇਸ ਦੇ ਅਨੇਕਾਂ ਹੋਰ ਲਾਭ ਹਨ ਜਿਨ੍ਹਾਂ ਦਾ ਬਿਆਨ ਇਨ੍ਹਾਂ ਬਲਾਗਾਂ ਵਿਚ ਹੀ ਕਿਤੇ ਹੋਰ ਕੀਤਾ ਗਿਆ ਹੈ।
ਇੰਨੀ ਮੁੱਢਲੀ ਜਾਣਕਾਰੀ ਹੋਣ ਨਾਲ ਹਰ ਵਿਅਕਤੀ ਆਪ ਹੀ ਨਿਰਣਾ ਲੈਣ ਦੇ ਕਾਬਲ ਹੋ ਜਾਵੇਗਾ ਕਿ ਯੂ ਟਿਊਬ ਤੇ ਆਉਂਦੇ ਹਜ਼ਾਰਾਂ ਵੈਦਾਂ ਹਕੀਮਾਂ ਵਿਚੋਂ ਸਹੀ ਕਿਹੜਾ ਹੈ ਤੇ ਗਲਤ ਕਿਹੜਾ।
No comments:
Post a Comment