2. ਐਸਪਨ (ਪੰਜਾਬੀ)
- ਡਰ, ਭੈਅ ਤੇ ਸਹਿਮ।
- ਅਣਜਾਣੇ ਤੇ ਅਣਪਛਾਤੇ ਕਾਰਣਾਂ ਕਰ ਕੇ ਪੈਦਾ ਹੋਏ ਭੈਅ ਤੇ
ਚਿੰਤਾਵਾਂ।
- ਬਿਨਾਂ ਕਿਸੇ ਵਿਸੇਸ਼ ਕਾਰਣ ਤੋਂ ਘਬਰਾਹਟ ਤੇ ਡਰ।
- ਡਰੇ ਪਰ ਦੱਸ ਨਾ ਸਕੇ ਕਿ ਕਿਸ ਚੀਜ਼ ਤੋਂ ਡਰਦਾ ਹੈ।
- ਵਹਿਮਾਂ ਭਰਮਾਂ ਵਿਚ ਵਿਸਵਾਸ਼ ਰੱਖੇ ਤੇ ਨਜ਼ਰ ਲਗਣ ਤੋਂ ਡਰੇ।
- ਸੁਪਨੇ ਵਿਚ ਡਰ ਕੇ ਅੱਭੜਵਾਹਾ ਉੱਠੇ ਤੇ ਸੁਪਨਾ ਭੁੱਲਣ ਤੇ ਵੀ
ਡਰਦਾ ਰਹੇ।
- ਮਨਘੜਤ ਕਾਰਣਾਂ ਕਰ ਕੇ ਖੌਫ ਤੇ ਚਿੰਤਾਵਾਂ।
- ਭੱਵਿਖ ਵਿਚ ਕੀ ਹੋਵੇਗਾ ਕੀ ਨਹੀਂ ਹੋਵੇਗਾ ਆਦਿ ਦੀ ਚਿੰਤਾ।
- ਸੋਚੇ ਕਿ “ਜੇ ਇੱਦਾਂ ਹੋ ਗਿਆ ਜਾਂ ਉੱਦਾਂ ਹੋ ਗਿਆ”, ਸੋਚ ਕੇ ਘਬਰਾਵੇ।
- ਕਾਲਪਨਿਕ ਸੋਚਾਂ ਕਾਰਣ ਡਰ ਤੇ ਨੀਂਦ ਦਾ ਨਾ ਆਉਣਾ।
- ਅਗਿਆਤ ਥਾਵਾਂ ਤੇ ਜਾਣ ਦਾ ਡਰ।
- ਮੰਚ ਤੇ ਚੜ੍ਹਨ ਤੇ ਬੋਲਣ ਤੋਂ ਡਰ।
- ਅੰਦਰੂਨੀ ਕਾਂਬਾ ਜਿਵੇਂ ਬਾਹਰੋਂ ਕਿਸੇ ਚੀਜ਼ ਦਾ ਡਰ ਹੋਵੇ।
- ਸ਼ਰਮਾਊ ਤੇ ਡਰਪੋਕ ਬੱਚਿਆਂ ਵਿਚ ਅਜਨਬੀਆਂ ਦਾ ਡਰ।
- ਅਗਿਆਤ ਘਰ ਵਿਚ ਜਾਂ ਓਪਰੀਆਂ ਥਾਵਾਂ ਤੇ ਜਾਣ ਦਾ ਡਰ।
- ਓਪਰੀ ਥਾਂ ਤੇ ਨੀਂਦ ਦਾ ਨਾ ਆਉਣਾ।
- ਐਸਪਨ ਡਰਦੇ ਲੋਕਾਂ ਨੂੰ ਸ਼ਾਂਤੀ, ਸੁਰਖਿਆ ਤੇ ਨਿਡਰਤਾ ਦਾ ਬਲ
ਦੇਂਦੀ ਹੈ।
No comments:
Post a Comment